Vice President's Message

Vice President's Message

principal

"ਧੀਆਂ ਨੂੰ ਦਿਉ ਸਿੱਖਿਆ ਦਾ ਹੁੰਗਾਰਾ ਪੜ੍ਹ-ਲਿਖ ਕੇ ਰੋਸ਼ਨ ਹੋਵੇ ਜਗ ਸਾਰਾ "

ਐਸ.ਡੀ.ਕੰਨਿਆਂ ਮਹਾਂਵਿਦਿਆਲਾ ਮਾਨਸਾ ਪਿਛਲੇ ਲੰਮੇਂ ਸਮੇਂ ਤੋਂ ਵਿੱਦਿਆਂ ਦੇ ਪੱਖੋਂ ਪਿਛੜੇ ਜਿਲ੍ਹੇ ਮਾਨਸਾ ਦੇ ਵਿੱਚ ਧੀਆਂ ਨੂੰ ਸਿੱਖਿਆ ਦਾ ਦਾਨ ਵੰਡ ਰਿਹਾ ਹੈ । ਅੱਜ ਮੈਨੂੰ ਇਹ ਦੱਸਦਿਆਂ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਕਾਲਜ ਮੈਗਜ਼ੀਨ ‘ ਸੁੰਧਾਸ਼ੂ ’ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ । ਵਿਦਿਆਰਥਣਾਂ ਦੀ ਮੌਲਿਕ ਪ੍ਰਤਿਭਾ ਨੂੰ ਨਿਖਾਰਨ ਤੇ ਸੰਗ੍ਰਹਿਤ ਕਰਨ ਦਾ ਉਚੇਚਾ ਉੱਦਮ ਹੈ । ਅਜਿਹੇ ਯਤਨ ਉਨ੍ਹਾਂ ਦੀ ਕਲਾਤਮਕ ਸੋਚ ਤੇ ਸਾਹਿਤਕ ਰੁਚੀਆਂ ਨੂੰ ਉਜਾਗਰ ਕਰਨ ਲਈ ਚਾਨਣ ਮੁਨਾਰਾ ਬਣਦੇ ਹਨ । ਉਹ ਆਪਣੀਆਂ ਅੰਤਰ ਭਾਵਨਾਵਾਂ ਨੂੰ ਪ੍ਰਗਟਾ ਸਕਣ ਦੇ ਕਾਬਲ ਬਣਦੀਆਂ ਹਨ । ਅੱਜ ਦੇ ਪੁੰਗਰਦੇ ਸਾਹਿਤਕਾਰਾਂ ਦੀ ਰਚਨਾਤਮਕ ਤੇ ਮੌਲਿਕ ਪ੍ਰਤਿਭਾ ਨੂੰ ਨਿਖਾਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦੇ ਹਨ ।

ਮਨੁੱਖ ਦਾ ਸਮਾਜ ਨਾਲ ਨੇੜੇ ਦਾ ਸੰਬੰਧ ਹੁੰਦਾ ਹੈ । ਸਮਾਜ ਵਿੱਚ ਬੇਨਿਯਮੀਆਂ ਸ਼ੁਮਾਰ ਹੁੰਦੀਆਂ ਹਨ । ਉਨ੍ਹਾਂ ਦੇ ਲਈ ਕਲਮ ਦਾ ਬਹੁਤ ਮਹੱਤਵ ਹੁੰਦਾ ਹੈ । ਕਲਮ ਰਾਹੀਂ ਹੀ ਵਿਅਕਤੀ ਆਪਣੀਆਂ ਭਾਵਨਾਵਾਂ ਨੂੰ ਅਭਿਵਿਅਕਤ ਕਰਦਾ ਹੈ । ਸਮਾਜ ਦੇ ਵਿਚ ਧੀਆਂ ਦੇ ਹੱਥ ਕਲਮ ਫੜਾਉਣ ਦਾ ਕਾਰਜ ਅਜਿਹੀਆਂ ਵਿੱਦਿਅਕ ਸੰਸਥਾਵਾਂ ਹੀ ਕਰਦੀਆਂ ਹਨ । ਕਾਲਜ ਮੈਗਜ਼ੀਨ ਉਨ੍ਹਾਂ ਦੀ ਸਿਰਜਨਾਤਮਕ ਸੋਚ ਨੂੰ ਉਭਾਰਨ ਲਈ ਪਹਿਲਾ ਪੜਾਅ ਹੁੰਦੇ ਹਨ । ਮੈਗਜ਼ੀਨ ਦੇ ਇਸ ਅੰਕ ਪ੍ਰਕਾਸ਼ਨਾ ਲਈ ਸੱਮੁਚੀ ਟੀਮ ਦੇ ਯਤਨਾਂ ਦੀ ਮੈਂ ਸ਼ਲਾਘਾ ਕਰਦਿਆਂ ਅਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੰਦਾ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਕਾਲਜ ਹਮੇਸ਼ਾਂ ਅਜਿਹੇ ਉਸਾਰੂ ਕਦਮਾਂ ਨੂੰ ਸਾਰਥਿਕ ਬਨਾਉਣ ਲਈ ਆਪਣੇ ਯਤਨ ਕਰਦਾ ਰਹੇਗਾ । ਵਿਦਿਆਰਥਣਾਂ ਵਿੱਚ ਪਰੋਏ ਅਜਿਹੇ ਗੁਣ ਉਨ੍ਹਾਂ ਨੂੰ ਸਮਾਜ ਦੀ ਉੱਨਤੀ ਦੇ ਲਈ ਮੋਹਰੀ ਰੋਲ ਅਦਾ ਕਰਨ ਦੇ ਕਾਬਲ ਬਨਾਉਣਗੇ ।

ਸ਼੍ਰੀ ਵਿਜੈ ਕੁਮਾਰ ਗਰਗ

ਉਪ-ਪ੍ਰਧਾਨ
S.D. Kanya Mahavidyala
Mansa