01652-234187
sdkmv_mansa@yahoo.in, vkjpresident@gmail.com

Rules & Regulations

ਕਾਲਜ ਸਬੰਧੀ ਨਿਯਮ


 1. ਕਿਸੇ ਵੀ ਤਰ੍ਹਾ ਦੀ ਮੀਟਿੰਗ ਜਾਂ ਇਕੱਠ ਪ੍ਰਿੰਸੀਪਲ ਦੀ ਆਗਿਆ ਤੋਂ ਬਿਨ੍ਹਾਂ ਕਾਲਜ ਕੈਂਪਸ ਦੇ ਅੰਦਰ ਨਹੀਂ ਕੀਤਾ ਜਾ ਸਕਦਾ।
 2. ਕਿਸੇ ਵੀ ਪ੍ਰਕਾਰ ਦੀ ਸੂਚਨਾ ਜਾਂ ਨੌਟਿਸ ਪ੍ਰਿੰਸੀਪਲ ਦੀ ਆਗਿਆ ਤੋਂ ਬਿਨ੍ਹਾਂ ਵਿਦਿਆਰਥਣਾਂ ਨੂੰ ਦੇਣਾ ਜਾਂ ਨੋਟਿਸ ਬੋਰਡ ਤੇ ਲਗਾਉਣਾ ਮਨ੍ਹਾ ਹੈ।
 3. ਨੋਟਿਸ ਬੋਰਡ ਤੇ ਲੱਗੀ ਹਰ ਪ੍ਰਕਾਰ ਦੀ ਸੂਚਨਾ ਵਿਦਿਆਰਥਣਾਂ ਨੂੰ ਪੜ੍ਹ ਲੈਣੀ ਚਾਹੀਦੀ ਹੈ।
 4. ਕਿਸੇ ਵੀ ਪ੍ਰਕਾਰ ਦੀ ਸਮੱਸਿਆ ਸਬੰਧੀ ਅੰਤਿਮ ਫੈਸਲਾ ਪ੍ਰਿੰਸੀਪਲ ਦਾ ਹੀ ਹੋਵੇਗਾ।
 5. ਜੇ ਕਿਸੇ ਵਿਦਿਆਰਥਣ ਨੇ ਕੋਈ ਸੂਚਨਾ ਲੈਣੀ ਹੋਵੇ ਤਾਂ ਉਹ ਦਫ਼ਤਰ ਸੁਪਰਡੈਂਟ ਨਾਲ ਸੰਪਰਕ ਕਰ ਸਕਦੀ ਹੈ।
 6. ਵਿਦਿਆਰਥਣ ਦੇ ਘਰ ਦਾ ਪਤਾ, ਟੈਲੀਫੋਨ /ਮੋਬਾਇਲ ਨੰਬਰ ਜੇਕਰ ਬਦਲ ਜਾਵੇ ਤਾਂ ਉਸਦੀ ਸੂਚਨਾ ਕਾਲਜ ਦਫ਼ਤਰ ਵਿੱਚ ਤਰੁੰਤ ਦਿੱਤੀ ਜਾਵੇ।
 7. ਜਿਸ ਸਾਲ ਵਿਦਿਆਰਥਣ ਕਾਲਜ ਛੱਡਦੇ ਹਨ, ਉਸ ਸਾਲ 31 ਮਾਰਚ ਤੱਕ ਹੀ ਸਕਿਊਰਟੀ ਵਾਪਿਸ ਲੈ ਸਕਦੇ ਹਨ।
 8. ਕਾਲਜ ਵਿੱਚ ਰਹਿੰਦਿਅ, ਹਰ ਛੋਟੇ ਵੱਡੇ ਕਰਮਚਾਰੀ ਨਾਲ ਸੱਭਿਅਕ ਵਿਵਹਾਰ ਕੀਤਾ ਜਾਵੇ।
 9. ਕਾਲਜ ਵਿੱਚ ਬਿਨ੍ਹਾਂ ਸੂਚਨਾ ਦੇ ਗੈਰ ਹਾਜ਼ਰ ਰਹਿਣ ਵਾਲੇ ਵਿਦਿਆਰਥਣ ਨੂੰ 1 ਰੁ: ਪ੍ਰਤੀ ਦਿਨ ਜਾਂ 50 ਪੈਸੇ ਪ੍ਰਤੀ ਪੀਰੀਅਡ ਦੇ ਹਿਸਾਬ ਨਾਲ ਜੁਰਮਾਨਾ ਲਗਾਇਆ ਜਾਵੇਗਾ।
 10. ਆਪਣਾ ਵਾਹਨ (ਸਾਇਕਲ, ਮੋਪੇਡ, ਸਕੂਟਰ ਆਦਿ) ਸਾਈਕਲ ਸਟੈਂਡ ਤੇ ਹੀ ਖੜ੍ਹਾ ਕਰੋ।
 11. ਕੋਈ ਵੀ ਵਿਦਿਆਰਥਣ ਛੇਵੇਂ ਪੀਰੀਅਡ ਤੋਂ ਪਹਿਲਾ (2 ਵਜੇ ਤੋਂ ਪਹਿਲਾ) ਘਰ ਨਹੀਂ ਜਾ ਸਕਦੀ। ਐਮਰਜੈਂਸੀ ਦੀ ਹਾਲਤ ਵਿੱਚ ਪ੍ਰਿੰਸੀਪਲ ਦੀ ਆਗਿਆ ਲੈ ਕੇ ਹੀ ਜਾ ਸਕਦਾ ਹੈ।
 12. ਇਹ ਵਿਵਰਣ ਪੁਸਤਿਕਾ ਕੇਵਲ ਸੂਚਨਾ ਲਈ ਹੀ ਹੈ। ਇਸ ਨੂੰ ਕਿਸੇ ਵੀ ਹਾਲਤ ਵਿੱਚ ਕਾਨੂੰਨੀ ਦਸਤਾਵੇਜ ਦੇ ਰੂਪ ਵਿੱਚ ਨਹੀਂ ਵਰਤਿਆ ਜਾ ਸਕਦਾ।
 13. ਪ੍ਰਿੰਸੀਪਲ ਸਾਹਿਬ ਨੂੰ ਪ੍ਰਾਸਪੈਕਟਸ ਵਿੱਚ ਦਿੱਤੇ ਕਿਸੇ ਵੀ ਨਿਯਮ ਨੂੰ ਬਦਲਣ ਜਾਂ ਖਤਮ ਕਰਨ ਦਾ ਅਧਿਕਾਰ ਹੈ। ਇਸ ਵਾਸਤੇ ਕੋਈ ਵੀ ਅਗੇਤੀ ਸੂਚਨਾ ਨਹੀਂ ਦਿੱਤੀ ਜਾਵੇਗੀ
 14. ਕਾਲਜ ਸਵੇਰੇ 9 ਵਜੇ ਤੋਂ 3 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।
 15. ਕਾਲਜ ਵਿੱਚ ਰੈਗਿੰਗ ਕਰਨ ਵਾਲੀ ਵਿਦਿਆਰਥਣ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ।
 16. ਜਿਨ੍ਹਾਂ ਵਿਸ਼ਿਆ ਵਿੱਚ ਬਹੁਤ ਹੀ ਘੱਟ ਵਿਦਿਆਰਥਣਾਂ ਹੋਣਗੀਆਂ, ਉਹ ਵਿਸ਼ੇ ਬੰਦ ਕਰਨ ਦਾ ਕਾਲਜ ਨੂੰ ਅਧਿਕਾਰ ਹੋਵੇਗਾ।
 17. ਪ੍ਰਿੰਸੀਪਲ ਸਾਹਿਬ ਨੂੰ ਅਧਿਕਾਰ ਹੈ ਕਿ ਉਹ ਕਿਸੇ ਵੀ ਉਮੀਦਵਾਰ ਨੂੰ ਦਾਖ਼ਲੇ ਤੋਂ ਨਾਂਹ ਕਰ ਸਕਦੇ ਹਨ ਅਤੇ ਦਾਖ਼ਲਾ ਰੱਦ ਵੀ ਕਰ ਸਕਦੇ ਹਨ।
 18. ਕਿਸੇ ਵੀ ਵਿਦਿਆਰਥਣ ਨੂੰ ਕੈਜ਼ੂਅਲ ਦਾਖ਼ਲ ਨਹੀਂ ਕੀਤਾ ਜਾਵੇਗਾ।
 19. ਕਾਲਜ ਵਿੱਚ ਮੋਬਾਇਲ ਲੈ ਕੇ ਆਉਣਾ ਦੀ ਸਖ਼ਤ ਮਨਾਹੀ ਹੈ। ਮੋਬਾਇਲ ਫੜੇ ਜਾਣ ਤੇ ਮੋਬਾਇਲ ਜਬਤਕ ਰ ਲਿਆ ਜਾਵੇਗਾ ਅਤੇ 5000/ ਰੁਪਏ ਜੁਰਮਾਨਾ ਵੀ ਕੀਤਾ ਜਾਵੇਗਾ।
 20. ਆਚਰਣ ਸਰਟੀਫਿਕੇਟ ਲੈਣ ਲਈ ਵਿਦਿਆਰਥਣ ਆਪਣਾ ਅਸਲ ਣਝਙ ਨਾਲ ਲੈ ਕੇ ਆਉਣ।
 21. ਣਝਙ ਵਿੱਚ ਕੋਈ ਤਰੁੱਟੀ ਸਬੰਧੀ ਵਿਦਿਆਰਥਣ ਨਤੀਜਾ ਆਉਣ ਤੋਂ 15 ਦਿਨ ਦੇ ਅੰਦਰ ਕਾਲਜ ਦਫ਼ਤਰ ਵਿੱਚ ਸੂਚਨਾ ਦੇਣ। ਉਸ ਤੋਂ ਬਾਅਦ ਤਰੁੱਟੀ ਦਰੁਸਤੀ ਕਰਵਾਉਣਾ ਵਿਦਿਆਰਥਣ ਦੀ ਆਪਣੀ ਜਿੰਮਵਾਰੀ ਹੋਵੇਗੀ।
 22. ਕਾਲਜ ਵਿੱਚ ਹਾਜ਼ਰ ਹਰੇਕ ਵਿਦਿਆਰਥਣ ਨੂੰ ਕੋਈ ਵੀ ਪੀਰੀਅਡ ਛੱਡਣ ਦੀ ਮਨਾਹੀ ਹੈ। ਪੀਰੀਅਡ ਛੱਡਣ ਵਾਲੀ ਵਿਦਿਆਰਥਣ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
 23. ਕਾਲਜ ਵਿੱਚ ਫੁੱਲ ਤੋੜਨਾ, ਕੂੜਾਕਰਕਟ ਇੱਧਰਉੱਧਰ ਸੁੱਟਣਾ, ਫਰਨੀਚਰ ਅਤੇ ਇਮਾਰਤ ਨੂੰ ਕਿਸੇ ਵੀ ਕਿਸਮ ਦਾ ਨੁਕਸਾਨ ਪੁਹੰਚਾਉਣਾ ਸਖ਼ਤ ਮਨ੍ਹਾਂ ਹੈ।