SD Kanya Mahavidyala

PRINCIPAL MESSAGE

Pricipal Message

Sd Kanya Mahavidyala

 ਵਿੱਦਿਆ ਵੀਚਾਰੀ ਤਾਂ ਪਰਉਪਕਾਰੀ” ਇਸ ਉਦੇਸ਼ ਨੂੰ ਲੈ ਕੇ ਚੱਲਣ ਵਾਲੀ ਮਾਨਸਾ ਦੀ ਤਕਰੀਬਨ 50 ਸਾਲ ਪੁਰਾਣੀ ਇਸ ਮਾਣਮੱਤੀ ਸੰਸਥਾ ਦੇ ਕਾਲਜ ਪ੍ਰਾਸਪੈਕਸ ਰਾਹੀਂ ਇਸ ਸੰਸਥਾ ਵਿੱਚ ਦਾਖ਼ਲਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਫ਼ਖ਼ਰ ਮਹਿਸੂਸ ਕਰ ਰਹੀ ਹਾਂ ਮੇਰੇ ਇਸ ਸੰਬੋਧਨ ਪਿੱਛੇ ਕਾਲਜ ਪ੍ਰਬੰਧਕੀ ਕਮੇਟੀ, ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਵੀ ਹੈ।
ਅੱਜ ਦੇ ਇਸ ਮੁਕਾਬਲੇ ਦੇ ਯੁੱਗ ਵਿੱਚ ਵੀ ਸਾਡੀ ਸੰਸਥਾ ਨੇ ਲੜਕੀਆਂ ਦੀ ਬੌਧਿਕ ਅਤੇ ਨੈਤਿਕ ਸਿੱਖਿਆ ਦੇ ਨਾਲ ਵਿੱਦਿਆ ਦੇ ਉੱਚਮਿਆਰ ਨੂੰ ਹਮੇਸ਼ਾ ਕਾਇਮ ਰੱਖਿਆ ਹੈ, ਇਹੀ ਕਾਰਨ ਹੈ ਕਿ ਇੱਥੋਂ ਦੀਆਂ ਵਿਦਿਆਰਥਣਾਂ ਜਿੱਥੇ ਸਫ਼ਲ ਗ੍ਰਹਿਸਥ ਜੀਵਨ ਜੀਅ ਰਹੀਆਂ ਹਨ ਉੱਥੇ ਜਿਹੜੀਆਂ ਉੱਚੇ ਅਹੁਦਿਆਂ ਤੇ ਬਿਰਾਜਮਾਨ ਹਨ ਉਹ ਪੂਰੀ ਲਗਨ ਅਤੇ ਸੁਹਿਰਦਤਾ ਨਾਲ ਆਪਣੀ ਜਿੰਮੇਵਾਰੀ ਨਿਭਾ ਰਹੀਆਂ ਹਨ। ਨਵੇਂ ਭਾਰਤ ਦੀ ਸ਼ਕਤੀ, ਯੁਵਾ ਸ਼ਕਤੀ ਅਤੇ ਸ਼ਸ਼ਕਤ ਨਾਰੀ ਸ਼ਸ਼ਕਤ ਭਾਰਤ ਨੂੰ ਸੁਦ੍ਰਿੜ ਕਰਨ ਲਈ ਇਹ ਸੰਸਥਾ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਨਵਾਂ ਸੈਸ਼ਨ ਆਰੰਭ ਕਰਦਿਆਂ ਸਾਡੀ ਇਹ ਪੂਰੀ ਕੋਸ਼ਿਸ਼ ਹੋਵੇਗੀ ਸਾਡੀਆਂ ਵਿਦਿਆਰਥਣਾਂ ਇੱਥੋਂ ਪੜ੍ਹ ਕੇ ਨਾ ਕੇਵਲ ਆਪਣੇ ਮਾਂਬਾਪ ਅਤੇ ਕਾਲਜ ਦਾ ਬਲਕਿ ਪੂਰੇ ਦੇਸ਼ ਦਾ ਨਾਂ ਰੌਸ਼ਨ ਕਰਨ। ਸੋ ਆਓ, ਇਸ ਕਾਲਜ ਵਿੱਚ ਦਾਖ਼ਲਾ ਲੈ ਕੇ ਆਪਣੇ ਭਵਿੱਖ ਦੇ ਸੁਪਨਿਆਂ ਨੂੰ ਕਾਮਯਾਬ ਬਣਾਓ, ਆਪ ਦੇ ਇਸ ਯਤਨ ਵਿੱਚ ਐਸ.ਡੀ. ਪਰਿਵਾਰ ਆਪ ਦੇ ਨਾਲ ਖੜ੍ਹਾ ਆਪ ਨੂੰ ਖੁਸ਼ਾਮਦੀਦ ਕਹਿੰਦਾ ਹੈ। “ਵਿੱਦਿਆ ਤੋਂ ਬਿਨ੍ਹਾਂ ਵੱਡੇ ਵੱਡੇ ਖਾਨਦਾਨ ਵੀ ਛੇਤੀ ਬਰਬਾਦ ਹੋ ਜਾਂਦੇ ਅਤੇ ਵਿੱਦਿਆ ਪਾ ਕੇ ਛੋਟੇ ਕੁਲ ਵੀ ਦੇਵਤੇ ਬਣ ਜਾਂਦੇ ਹਨ”