SD Kanya Mahavidyala

PRESIDENT MESSAGE

President Message

Sd Kanya Mahavidyala

 ਬੁੱਧੀਜੀਵੀ ਲੋਕਾਂ ਅਨੁਸਾਰ ਕਿਸੇ ਰਾਸ਼ਟਰ ਦੇ ਵਿਕਾਸ ਲਈ ਉਸਦੇ ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਵਿਕਾਸ ਦਾ ਹੋਣਾ ਜਰੂਰੀ ਹੈ। ਪਰੰਤੂ ਇਹ ਵਿਕਾਸ ਔਰਤ ਮਰਦ ਦੋਨਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਔਰਤ ਪੜ੍ਹ ਲਿਖ ਕੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੇ। ਸਾਡੀ ਸੰਸਥਾ ਪਿਛਲੇ 48 ਸਾਲਾਂ ਤੋਂ ਔਰਤ ਦੀ ਇਸ ਪ੍ਰਗਤੀ ਵਿੱਚ ਚਾਨਣ ਮੁਨਾਰੇ ਦਾ ਕੰਮ ਕਰ ਰਹੀ ਹੈ। ਇਸ ਸੰਸਥਾ ਤੋਂ ਪੜ੍ਹ ਕੇ ਸਾਡੀਆਂ ਬਹੁਤ ਸਾਰੀਆਂ ਬੱਚੀਆਂ ਆਪਣੇ ਜੀਵਨ ਵਿੱਚ ਉੱਚ ਮੁਕਾਮ ਹਾਸਲ ਕਰ ਚੁੱਕੀਆਂ ਹਨ।
ਇਸ ਸਮੇਂ ਕਾਲਜ ਵਿੱਚ ਚੱਲ ਰਹੇ ਸਾਰੇ ਕੋਰਸ ਬੀ.ਏ., ਬੀ.ਕਾਮ., ਬੀ.ਸੀ.ਏ., ਐਮ.ਏ. (ਪੰਜਾਬੀ), ਪੀ.ਜੀ.ਡੀ.ਸੀ.ਏ., ਐਮ.ਐਸ.ਸੀ. (ਆਈ.ਟੀ.) , Add on Course Spoken English ਅਤੇ ਬੀ.ਏ. ਵਿੱਚ ਫੈਸ਼ਨ ਡਿਜ਼ਾਇਨਿੰਗ, ਕੰਪਿਊਟਰ, ਹੋਮ ਸਾਇੰਸ ਆਦਿ ਦੇ ਵਿਸ਼ੇ ਬੱਚੀਆਂ ਦੇ ਭੱਵਿਖ ਨੂੰ ਸੰਵਾਰਨ ਤੇ ਨਿਖਾਰਨ ਵਿੱਚ ਹਰ ਪੱਖੋਂ ਸਹਾਈ ਹੁੰਦੇ ਹਨ। ਮੇਰਾ ਅਤੇ ਸਮੂਹ ਪ੍ਰਬੰਧਕੀ ਕਮੇਟੀ ਦਾ ਇਸ ਕਾਲਜ ਵਿੱਚ ਦਾਖਲਾ ਲੈਣ ਵਾਲੀਆਂ ਸਾਰੀਆਂ ਲੜਕੀਆਂ ਨੂੰ ਅਨਰੋਧ ਹੈ ਕਿ ਪੜ੍ਹ ਲਿਖ ਕੇ ਇਹ ਸਿੱਧ ਕਰਨ ਕਿ ਉਹ ਪੁਰਸ਼ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹਨ ਅਤੇ ਉਹਨਾਂ ਦੇ ਮਾਂਬਾਪ ਵੀ ਉਹਨਾਂ ਤੇ ਫਖਰ ਮਹਿਸੂਸ ਕਰ ਸਕਣ। ਸਾਡੀ ਇਹ ਸੰਸਥਾ ਉਨ੍ਹਾਂ ਦੇ ਹਰ ਕਦਮ ਨਾਲ ਕਦਮ ਮਿਲਾ ਕੇ ਚੱਲਣ ਦਾ ਵਾਅਦਾ ਕਰਦੀ ਹੈ।