SD Kanya Mahavidyala

ABOUT US

Welcome to S.D. Kanya Mahavidyala

  ਅੱਜ ਤੋਂ 48 ਸਾਲ ਪਹਿਲਾਂ ਮਾਨਸਾ ਦੀਆਂ ਕੁਝ ਉਤਸ਼ਾਹੀ ਦੂਰ ਦ੍ਰਿਸ਼ਟੀਵਾਨ ਅਤੇ ਮਿਸ਼ਨਰੀ ਭਾਵਨਾ ਵਾਲੀਆਂ ਸ਼ਖ਼ਸੀਅਤਾਂ ਨੇ ਸਵਰਗੀ ਸ਼੍ਰੀ ਰੁਲਦੂ ਰਾਮ ਜੀ ਦੀ ਪ੍ਰਧਾਨਗੀ ਹੇਠ ਲੜਕੀਆਂ ਦੀ ਸਿੱਖਿਆ ਲਈ ਵਿੱਦਿਅਕ ਸੰਸਥਾ ਖੋਲ੍ਹਣ ਦਾ ਉੱਦਮ ਕੀਤਾ। 1969 ਵਿੱਚ ਇਸ ਸੰਸਥਾ ਦਾ ਆਰੰਭ ਇੱਕ ਛੋਟੇ ਜਿਹੇ ਕਾਲਜ ਦੇ ਰੂਪ ਵਿੱਚ ਹੋਇਆ ਸੀ, ਪਰੰਤੂ ਸਨਾਤਨ ਧਰਮੀਆਂ ਦੀ ਹਿੰਮਤ ਤੇ ਲਗਨ ਸਦਕਾ ਇਹ ਵਿਕਾਸ ਕਰਦਾ ਹੋਇਆ ਇਸ ਪੱਛੜੇ ਇਲਾਕੇ ਦੀ ਮੋਹਰੀ ਸੰਸਥਾ ਬਣ ਗਿਆ ਹੈ। ਇਹ ਸੰਸਥਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ ਅਤੇ ਪੰਜਾਬ ਸਰਕਾਰ ਦੀ 95% ਗਰਾਂਟਇਨਏਡ ਸਕੀਮ ਦੀ ਸਹੂਲਤ ਵੀ ਪ੍ਰਾਪਤ ਹੈ। ਇਹ ਸੰਸਥਾ ਯੂ.ਜੀ.ਸੀ. ਐਕਟ 2 ਅਤੇ 12ਨ ਤਹਿਤ ਮਾਨਤਾ ਪ੍ਰਾਪਤ ਹੈ। ਕਾਲਜ ਕਮੇਟੀ ਦੇ ਮੌਜੂਦਾ ਪ੍ਰਧਾਨ ਸ਼੍ਰੀ ਅੰਮ੍ਰਿਤਪਾਲ ਗੋਇਲ ਅਤੇ ਸੰਪੂਰਨ ਕਮੇਟੀ ਦੇ ਸਹਿਯੋਗ ਨਾਲ ਕਾਲਜ ਨਵੀਆਂ ਪ੍ਰਾਪਤੀਆਂ ਕਰ ਰਿਹਾ ਹੈ।
ਇਸ ਸੰਸਥਾ ਦੀ ਸ਼ੁਰੂਆਤ ਬੀ.ਏ. ਆਰਟਸ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ, ਰਾਜਨੀਤੀ ਸ਼ਾਸਤਰ, ਅਰਥ ਸ਼ਾਸ਼ਤਰ, ਇਤਿਹਾਸ ਅਤੇ ਸਰੀਰਕ ਸਿੱਖਿਆ ਆਦਿ ਵਿਸ਼ਿਆਂ ਨਾਲ ਕੀਤੀ ਗਈ ਸੀ। ਪ੍ਰੰਤੂ ਸਮੇਂ ਦੀ ਮੰਗ ਅਨੁਸਾਰ Home Science, Music Vocal, Computer Application ns/ Fashion Designing ਵਰਗੇ ਕਿੱਤਾਮੁੱਖੀ ਵਿਸ਼ੇ ਵੀ ਸ਼ੁਰੂ ਕੀਤੇ ਗਏ। ਇਸ ਤੋਂ ਇਲਾਵਾ ਕਾਲਜ ਵਿੱਚ B.C.A./B.Com /P.G.D.C.A./P.G. Diploma in Dressing & Tailoring/ M.A. (Punjabi) ਅਤੇ M.Sc (IT) ਆਦਿ ਕੋਰਸ ਵੀ ਚੱਲ ਰਹੇ ਹਨ। ਯੂ.ਜੀ.ਸੀ. ਵੱਲੋਂ ਪ੍ਰਵਾਨਿਤ Add-On-Spoken English ਦਾ ਕੋਰਸ ਵੀ ਸਫ਼ਲਤਾਪੂਰਵਕ ਚੱਲ ਰਿਹਾ ਹੈ। ਵਿਦਿਆਰਥਣਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਕਾਲਜ ਵੱਲੋਂ ਆਪਣੀਆਂ ਬੱਸਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਮਹਾਂਵਿਦਿਆਲਾ ਦੀ ਇਮਾਰਤ: ਕਾਲਜ ਦੀ ਦੋ ਮੰਜ਼ਿਲੀ ਇਮਾਰਤ ਵਿੱਚ ਵੱਡੀ ਲਾਇਬੇ੍ਰਰੀ, ਇੰਟਰਨੈੱਟ ਦੀ ਸੁਵਿਧਾ ਵਾਲੀਆਂ ਤਿੰਨ ਰੁਜ੍ਰਜਿ ਏ.ਸੀ. ਕੰਪਿਊਟਰ ਲੈਬਾਂ, ਆਧੁਨਿਕ ਉਪਕਰਨਾਂ ਨਾਲ ਭਰਪੂਰ ਹੋਮ ਸਾਇੰਸ ਲੈਬ ਅਤੇ ਡਰੈੱਸ ਡਿਜ਼ਾਇਨਿੰਗ ਲੈਬ, ਆਫਿਸ ਮੈਨੇਜਮੈਂਟ ਵਿਭਾਗ, ਫੈਸ਼ਨ ਡਿਜ਼ਾਇਨਿੰਗ ਵਿਭਾਗ, ਸੋਸ਼ਲ ਸਾਇੰਸਜ਼ ਵਿਭਾਗ, ਭਾਸ਼ਾ ਵਿਭਾਗ ਆਦਿ ਅਧਿਆਪਨ ਵਿਭਾਗ ਅਤੇ ਪ੍ਰਬੰਧਕੀ ਬਲਾਕ ਹਨ। ਇਸ ਤੋਂ ਇਲਾਵਾਂ ਖੇਡਾਂ ਦੇ ਲਈ ਮੈਦਾਨ, ਸ਼ਾਨਦਾਰ ਸਟਾਫ਼ ਰੂਮ, ਬਹੁਤ ਖੁੱਲ੍ਹੀ ਕੰਟੀਨ, ਸਾਈਕਲ ਸਟੈਂਡ, ਹੋਸਟਲ, ਮਿਊਜਿਕ ਰੂਮ, ਜਿਮ ਆਦਿ ਇਸ ਸੰਸਥਾ ਦੀ ਇਮਾਰਤ ਦੇ ਪ੍ਰਮੁੱਖ ਅੰਗ ਹਨ। ਕਾਲਜ ਦੇ ਵਿਹੜੇ ਵਿੱਚ ਵਿਦਿਆ ਦੀ ਦੇਵੀ ਮਾਂ ਸਰਸਵਤੀ ਦੀ ਖੂਬਸੂਰਤ ਮੂਰਤੀ ਸਿੱਖਿਆ ਨੂੰ ਸਾਰਥਕਤਾ ਬਖ਼ਸ਼ਦੀ ਹੈ।

Sd Kanya Mahavidyala